ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ – ਡਾ. ਗੌਸਲ

DSW4

ਲੁਧਿਆਣਾ, 11.07.2025 (ਅਮਰੀਕ ਸਿੰਘ ਪ੍ਰਿੰਸ )

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਰਾਸ਼ਟਰੀ ਖੇਡ ਸੰਗਠਨ ਕੈਂਪ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੌਸਲ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਜ਼ਰੂਰੀ ਹੈ ।

ਡਾ. ਸਤਿਬੀਰ ਸਿੰਘ ਗੌਸਲ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਤੁਜਰਬੇ ਅਤੇ ਵੱਢਮੁੱਲੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਜੋਕੇ ਜੀਵਨ ਵਿੱਚ ਮਾਨਸਿਕ ਦਬਾਅ ਵੱਧਣ ਕਰਕੇ ਇਨਸਾਨ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿੱਚ ਜਕੜਿਆ ਗਿਆ ਹੈ । ਦੇਖਣ ਵਿਚ ਆ ਰਿਹਾ ਹੈ ਕਿ ਛੋਟੀ ਉਮਰ ਦੇ ਵਿਦਿਆਰਥੀ  ਵੀ ਮੋਟਾਪਾ, ਹਾਈਪਰਟੈਸ਼ਨ, ਕਾਰਡੀਅਕ ਅਰੈਸ਼ਟ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਜਿਸ ਦਾ ਮੁੱਖ ਕਾਰਨ ਉਹਨਾਂ ਵੱਲੋਂ ਵਰਤੀ ਜਾ ਰਹੀ ਸਿਨਥੈਟਿਕ ਡਾਈਟ, ਫਰੋਜਨ ਅਤੇ ਜੰਕ ਫੂਡ ਹੈ । ਉਹਨਾਂ ਕਿਹਾ ਕਿ ਜੇਕਰ ਅਸੀਂ ਤੰਦਰੁਸਤ ਜੀਵਨ ਦਾ ਅਨੰਦ ਮਾਨਣਾ ਚਹੁੰਦੇ ਹਾਂ ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਕੁਦਰਤੀ ਚੀਜ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ ।  ਇਸ ਮੌਕੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਖੇਡ ਸਾਨੂੰ ਆਪਣੇ ਜੀਵਨ ਨੂੰ ਸੁਚਜੇ ਢੰਗ ਨਾਲ ਜਿਉਣ ਲਈ ਕਈ ਤਰ੍ਹਾਂ ਦੀ ਸਕਿਲ ਸਿਖਾਉਂਦੀਆਂ ਹੁਨ । ਖਿਡਾਰੀ ਆਪਣੀ ਖੇਡ ਵਿੱਚ ਵੱਖ-ਵੱਖ ਪੁਜੀਸ਼ਨਾ ਤੇ ਖੇਡ ਕਈ ਤਰ੍ਹਾਂ ਦੇ ਤੁਜਰਬੇ ਹਾਸਿਲ ਕਰਦਾ ਹੈ ਅਤੇ ਜਿਸ ਦੀ ਵਰਤੋਂ ਨਾਲ ਉਹ ਆਮ ਜ਼ਿੰਦਗੀ ਵਿੱਚ ਮਿਲੀਆ ਵੱਖ-ਵੱਖ ਪੁਜੀਸ਼ਨਾ ਤੇ ਕੰਮ ਕਰਨ ਦੇ ਕਾਬਿਲ ਬਣਦਾ ਹੈ । ਉਹਨਾਂ ਕਿਹਾ ਕਿ ਕਿਸੇ ਕੰਮ ਵਿੱਚ ਉੱਚਾ ਸਥਾਨ ਹਾਸਿਲ ਕਰਨ ਲਈ ਰੋਜ਼ਾਨਾ ਅਭਿਆਸ ਬਹੁਤ ਜ਼ਰੂਰੀ ਹੈ ।

ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਇੱਕ ਅਜਿਹੀ ਯੂਨੀਵਰਸਿਟੀ ਹੈ ਜਿੱਥੇ ਪੜ੍ਹਾਈ ਦੇ ਨਾਲ ਨਾਲ ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਬਰਾਬਰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਵਿਦਿਆਰਥੀਆਂ ਦੀ ਸਮੁੱਚੀ ਸਖਸ਼ੀਅਤ ਦਾ ਵਿਕਾਸ ਸੰਭਵ ਹੋ ਸਕੇ । ਉਹਨਾਂ ਦੱਸਿਆ ਕਿ ਇਸ ਸਾਲ ਦਾ ਇਹ ਕੈਂਪ ਮਿਤੀ 10.07.2025 ਤੋਂ ਲੈ ਕੇ 24.07.2025 ਤੱਕ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾ ਦੇ 245 ਵਿਦਿਆਰਥੀ ਹਿੱਸਾ ਲੈ ਰਿਹੇ ਹਨ । ਕੈਂਪ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਜਿਵੇਂ ਅਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਕ੍ਰਿਕਟ, ਹਾਕੀ, ਵਾਲੀਬਾਲ, ਫੱਟਬਾਲ, ਤੈਰਾਕੀ, ਸਾਇੰਕਲਿੰਗ ਅਤੇ ਹੈਂਡਬਾਲ ਦੀ ਟ੍ਰੈਨਿੰਗ ਦੇ ਨਾਲ ਨਾਲ ਸਰੀਰਕ ਫਿਟਨਸ ਨੂੰ ਵਧਾਉਣ ਅਤੇ ਚੰਗੀ ਸਿਹਤ ਬਣਾਈ ਰੱਖਣ ਦੀਆਂ ਆਧੁਨਿਕ ਤਕਨੀਕਾਂ ਦੀ ਟ੍ਰੈਨਿੰਗ ਨਿਰਦੇਸ਼ਕ ਵਿਦਿਆਰਥੀ ਭਲਾਈ ਵਿਭਾਗ ਦੇ ਖੇਡ ਅਧਿਆਪਕਾ ਅਤੇ ਵੱਖ-ਵੱਖ ਖੇਡ ਦੇ ਕੋਚਾ ਵੱਲੋਂ ਦਿੱਤੀ ਜਾਵੇਗੀ ।

ਇਸ ਮੌਕੇ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਡਿਪਟੀ ਡਾਇਰੈਕਟਰ  ਸ਼੍ਰੀ ਮਤੀ ਕਮਲਜੀਤ ਕੌਰ, ਉਪ ਨਿਰਦੇਸ਼ਕ ਸਰੀਰਕ ਸਿੱਖਿਆ, ਡਾ. ਸੁਖਬੀਰ ਸਿੰਘ ਅਤੇ ਡਾ. ਪਰਮਵੀਰ ਸਿੰਘ, ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ, ਸ਼੍ਰੀ. ਅਜੈ ਕੁਮਾਰ ਸਵਿਮਿੰਗ ਕੋਚ, ਸ. ਗੁਰਤੇਗ ਸਿੰਘ, ਹਾਕੀ ਕੋਚ ਅਤੇ ਸ਼੍ਰੀ. ਗੁਰਮੀਤ ਸਿੰਗ, ਅਥਲੈਟਿਕਸ ਕੋਚ ਹਾਜਿਰ ਸਨ । ਡਾ. ਪਰਮਵੀਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਡਾ. ਕਮਲਜੀਤ ਸਿੰਘ ਸੂਰੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ।

You may have missed