ਪੀਏਯੂ ਨੇ ਖੇਤੀਬਾੜੀ ਵਿੱਚ ਪੇਂਡੂ ਔਰਤਾਂ ਦੀ ਭੂਮਿਕਾ ਵਧਾਉਣ ਸੰਬੰਧੀ ਪ੍ਰੋਗਰਾਮ ਕਰਾਇਆ

ਲੁਧਿਆਣਾ, 11 ਜੁਲਾਈ, 2025 (ਅਮਰੀਕ ਸਿੰਘ ਪ੍ਰਿੰਸ )
ਪੀ ਏ ਯੂ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਖੇਤੀਬਾੜੀ ਵਿੱਚ ਔਰਤਾਂ ਬਾਰੇ ਸਰਬ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਲੁਧਿਆਣਾ ਦੇ ਰਕਬਾ ਪਿੰਡ ਵਿੱਚ ਔਰਤਾਂ ਲਈ ਜਾਗਰੂਕਤਾ ਅਤੇ ਘਰੇਲੂ ਕੰਮਾਂ ਨੂੰ ਸੁਖਾਲਾ ਕਰਨ ਵਾਲੇ ਔਜ਼ਾਰ ਵੰਡ ਪ੍ਰੋਗਰਾਮ ਕਰਵਾਇਆ। ਜਿਸਦਾ ਉਦੇਸ਼ ਖੇਤੀਬਾੜੀ ਵਿੱਚ ਸਖ਼ਤ ਮੁਸ਼ੱਕਤ ਨੂੰ ਘਟਾ ਕੇ ਔਰਤਾਂ ਨੂੰ ਖੇਤੀ ਲੈਬਪ੍ਰੇਰਿਤ ਕਰਨਾ ਸੀ।
ਇਸ ਪਹਿਲਕਦਮੀ ਦਾ ਲਾਭ ਲੈਣ ਲਈ 16 ਪੇਂਡੂ ਔਰਤਾਂ ਸ਼ਾਮਿਲ ਹੋਈਆਂ।
ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਬਿਹਤਰ ਔਜ਼ਾਰ ਉਤਪਾਦਕਤਾ ਵਧਾ ਸਕਦੇ ਹਨ, ਹੱਥੀਂ ਕਿਰਤ ਘਟਾ ਸਕਦੇ ਹਨ ਅਤੇ ਵਾਤਾਵਰਣ ਅਨੁਕੂਲ ਖੇਤੀ ਦੇ ਮੌਕਿਆਂ ਵਿਚ ਵਾਧਾ ਕਰ ਸਕਦੇ ਹਨ।
ਇਸ ਪ੍ਰੋਗਰਾਮ ਦੀ ਨਿਗਰਾਨੀ ਵਿਗਿਆਨੀ ਡਾ. ਰੇਣੂਕਾ ਅਗਰਵਾਲ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਅਜਿਹੇ ਕਾਰਜ ਔਰਤਾਂ ਦੇ ਕੰਮਾਂ ਦੀ ਕੁਸ਼ਲਤਾ ਵਧਾ ਕੇ ਆਮਦਨ ਪੈਦਾ ਕਰਨ ਅਤੇ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦੇ ਹਨ। ਵੰਡੇ ਗਏ ਔਜ਼ਾਰਾਂ ਵਿੱਚ ਐਰਗੋਨੋਮਿਕ ਪਲਾਸਟਿਕ ਹੈਂਡਲ ਵਾਲੇ ਖੁਰਪੇ, ਸਟੀਲ ਦੀਆਂ ਬਾਲਟੀਆਂ, ਪਲਾਸਟਿਕ ਦੇ ਕਰੇਟ, ਤਰਪਾਲ ਚਾਦਰਾਂ, ਝੋਨੇ ਦੇ ਬੂਟੀ-ਨਦੀਨ, ਬਾਗ ਦੀਆਂ ਪਾਈਪਾਂ ਅਤੇ ਦਾਤਰੀ ਸ਼ਾਮਲ ਸਨ।



