ਪੀ.ਏ.ਯੂ. ਮਾਹਿਰਾਂ ਨੇ ਪੇਂਡੂ ਬੀਬੀਆਂ ਨੂੰ ਸਖਤ ਮਿਹਨਤ ਘਟਾਉਣ ਦੇ ਔਜ਼ਾਰਾਂ ਅਤੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ

Distribution of drudgery reducing tools Prerna mam July 1 2025 1000194767 (3)
ਲੁਧਿਆਣਾ 2 ਜੁਲਾਈ , 2025
ਪੀ.ਏ.ਯੂ. ਦੇ ਐਪਰਲ ਅਤੇ ਟੈਕਸਟਾਇਲ ਵਿਗਿਆਨ ਵਿਭਾਗ ਵਿਖੇ ਜਾਰੀ ਖੇਤੀ ਵਿਚ ਔਰਤਾਂ ਸੰਬੰਧੀ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਮਾਹਿਰਾਂ ਨੇ ਪੇਂਡੂ ਔਰਤਾਂ ਦੇ ਹੁਨਰ ਨੂੰ ਨਿਖਾਰਨ ਲਈ ਹੱਡ ਭੰਨਵੀਂ ਮਿਹਨਤ ਘਟਾਉਣ ਦੇ ਔਜ਼ਾਰ ਅਤੇ ਤਰੀਕੇ ਦੱਸੇ|
ਵਿਭਾਗ ਦੇ ਮਾਹਿਰ ਡਾ. ਪ੍ਰੇਰਨਾ ਕਪਿਲਾ ਨੇ ਇਸ ਕਾਰਜ ਵਿਚ ਸਰਗਰਮੀ ਨਾਲ ਭਾਗ ਲੈਂਦਿਆਂ ਪਿੰਡ ਗੁਰਮ ਅਤੇ ਕੁੱਲੇਵਾਲ ਦੀਆਂ 45 ਦੇ ਕਰੀਬ ਔਰਤਾਂ ਨੂੰ ਕੰਮ ਸੁਖਾਲਾ ਕਰਨ ਵਾਲੇ ਔਜ਼ਾਰ ਵੰਡੇ| ਇਹ ਸਮਾਰੋਹ ਪਿੰਡ ਗੁਰਮ ਦੇ ਸਰਪੰਚ ਸ਼੍ਰੀ ਜਗਮੋਹਨ ਸਿੰਘ ਜੌਲ ਅਤੇ ਪਿੰਡ ਕੁੱਲੇਵਾਲ ਦੇ ਸਰਪੰਚ ਸ਼੍ਰੀ ਜਸਵੰਤ ਸਿੰਘ ਦੀ ਹਾਜ਼ਰੀ ਵਿਚ ਨੇਪਰੇ ਚੜੇ|
ਇਸ ਦੌਰਾਨ ਡਾ. ਪ੍ਰੇਰਨਾ ਕਪਿਲਾ ਨੇ ਪੇਂਡੂ ਔਰਤਾਂ ਨੂੰ ਕੰਮ ਕਾਜ ਦੇ ਹੁਨਰਾਂ ਨੂੰ ਨਿਖਾਰਨ ਲਈ ਲੋੜੀਂਦੇ ਸੁਝਾਅ ਵੀ ਦਿੱਤੇ| ਉਹਨਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਨਾ ਸਿਰਫ ਔਰਤਾਂ ਸਖਤ ਮਿਹਨਤ ਅਤੇ ਹੱਡ ਭੰਨਵੇਂ ਕਾਰਜਾਂ ਨੂੰ ਸੌਖੇ ਤਰੀਕੇ ਨਾਲ ਕਰਨ ਦੇ ਯੋਗ ਹੋਣਗੀਆਂ ਬਲਕਿ ਉਹਨਾਂ ਦੀ ਖੇਤੀ ਵਿਚ ਭਾਗੀਦਾਰੀ ਵੀ ਵਧੇਗੀ| ਇਸ ਨਾਲ ਉਹ ਆਪਣੇ ਪਰਿਵਾਰਾਂ ਦੀ ਆਮਦਨ ਵਧਾ ਕੇ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਪਾ ਸਕਣਗੀਆਂ ਅਤੇ ਸਮਾਜ ਵਿਚ ਔਰਤਾਂ ਦੀ ਸਥਿਤੀ ਮਜ਼ਬੂਤ ਅਤੇ ਸੰਗਠਿਤ ਹੋਵੇਗੀ| ਇਸ ਦੌਰਾਨ ਭਾਗ ਲੈਣ ਵਾਲੀਆਂ ਦੋਵੇਂ ਪਿੰਡਾਂ ਦੀਆਂ ਔਰਤਾਂ ਨੇ ਪੀ.ਏ.ਯੂ. ਵੱਲੋਂ ਕੀਤੇ ਜਾਣ ਵਾਲੇ ਯਤਨਾਂ ਲਈ ਮਾਹਿਰਾ ਦਾ ਧੰਨਵਾਦ ਕੀਤਾ|

You may have missed