IMG_20240116_160415

ਲੁਧਿਆਣਾ 18 ਜਨਵਰੀ (ਕੁਲਵਿੰਦਰ ਸਿੰਘ ਸਲੇਮ ਟਾਬਰੀ, ਅਮਰੀਕ ਸਿੰਘ ਪ੍ਰਿੰਸ) ਤਕਨੀਕੀ ਦੇ ਖੇਤਰ ਵਿੱਚ ਹੋ ਰਹੇ ਲਗਾਤਾਰ ਵਿਸਥਾਰ ਦਾ ਲਾਹਾ ਹੁਣ ਕਿਸਾਨ ਵੀ ਲੈ ਸਕਣਗੇ/ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਵੱਲੋਂ ਯੂਨੀਵਰਸਿਟੀ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਪ੍ਰਦਰਸ਼ਿਤ ਕਰਨ ਹਿਤ ਇੱਕ ਕਿਊਆਰ ਕੋਡ ਜਾਰੀ ਕੀਤਾ ਹੈ/ ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਫੇਸਬੁੱਕੁ, ਯੂਟੀਊਬ, ਇੰਸਟਾਗਰਾਮ, ਟਿਊਟਰ ਆਦ ਤੇ ਪਹੁੰਚਣ ਲਈ ਕਿਸਾਨਾਂ ਨੂੰ ਮਿਹਨਤ ਨਹੀਂ ਕਰਨੀ ਪਵੇਗੀ/ ਯੂਨੀਵਰਸਟੀ ਵੱਲੋਂ ਆਪਣੀਆਂ ਸਾਰੀਆਂ ਸੋਸ਼ਲ ਸਾਈਟਾਂ ਤੇ ਪਹੁੰਚ ਨੂੰ ਆਸਾਨ ਬਣਾਉਣ ਲਈ ਇਹਨਾਂ ਵੈਬਸਾਈਟਾਂ ਦੇ ਕਿਊਆਰ ਕੋਰਡ ਜਾਰੀ ਕੀਤੇ, ਭਾਵ ਜੇਕਰ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯੂਟੀਊਬ ਚੈਨਲ ਤੇ ਪਈਆਂ ਜਾਣਕਾਰੀਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਨਾਂ ਨੂੰ ਆਪਣੇ ਮੋਬਾਇਲ ਰਾਹੀਂ ਸਿਰਫ ਕਿਊਆਰਰ ਕੋਡ ਸਕੈਨ ਕਰਦਿਆਂ ਹੀ ਯੂਟੀਊਬ ਚੈਨਲ ਖੁੱਲ ਜਾਵੇਗਾ ਅਤੇ ਸਾਰੀਆਂ ਜਾਣਕਾਰੀਆਂ ਮੁਹਈਆ ਹੋ ਜਾਣਗੀਆਂ/

You may have missed